ਤੁਹਾਡੀ ਵੋਟ ਵਿੱਚ ਬਲ ਹੈ।

In-Language / ਪੰਜਾਬੀ · Punjabi

ਇਹ ਚੋਣ ਵਾਕਈ ਮਹੱਤਵਪੂਰਨ ਹੈ।

ਅਸੀਂ ਇੱਕ ਵਿਸ਼ਵਵਿਆਪੀ ਮਹਾਂਮਾਰੀ ਵਿੱਚ ਹਾਂ, ਜਲਵਾਯੂ ਸੰਕਟ ਵਿਗੜਦਾ ਜਾ ਰਿਹਾ ਹੈ, ਅਤੇ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ।

ਜਿਵੇਂ ਕਿ ਸਾਡੇ ਵਿੱਚੋਂ ਲੱਖਾਂ ਹੀ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਜੱਦੋ-ਜਹਿਦ ਕਰ ਰਹੇ ਹਨ, ਅਰਬਪਤੀ ਅਤੇ ਵੱਡੀਆਂ ਕਾਰਪੋਰੇਸ਼ਨਾਂ ਰਿਕਾਰਡ ਮੁਨਾਫ਼ਾ ਕਮਾ ਰਹੀਆਂ ਹਨ ਅਤੇ ਟੈਕਸ ਦੇ ਆਪਣੇ ਉਚਿਤ ਹਿੱਸੇ ਦਾ ਭੁਗਤਾਨ ਨਹੀਂ ਕਰਦੀਆਂ ਹਨ।

ਲਿਬਰਲ ਅਤੇ ਲੇਬਰ ਪਾਰਟੀਆਂ ਅਰਬਪਤੀਆਂ ਅਤੇ ਵੱਡੀਆਂ ਕਾਰਪੋਰੇਸ਼ਨਾਂ ਤੋਂ ਲੱਖਾਂ ਡਾਲਰ ਦਾਨ 'ਚ ਲੈਂਦੇ ਹਨ। ਗ੍ਰੀਨਜ਼ ਪਾਰਟੀ ਵੱਡੇ ਦਾਨ ਨਹੀਂ ਲੈਂਦੀ, ਅਸੀਂ ਭਾਈਚਾਰੇ ਨੂੰ ਪਹਿਲ ਦਿੰਦੇ ਹਾਂ।

ਜੇ ਸਿਰਫ ਕੁਝ ਸੌ ਵੋਟਾਂ ਬਦਲਦੀਆਂ ਹਨ, ਤਾਂ ਗ੍ਰੀਨਜ਼ ਸੱਤਾ ਦੇ ਸੰਤੁਲਨ ਵਿੱਚ ਹੋ ਸਕਦੀ ਹੈ।

ਗ੍ਰੀਨਜ਼ ਦੀ ਯੋਜਨਾ ਇਹਨਾਂ ਲਈ ਹੈ:

 • ਅਰਬਪਤੀ ਅਤੇ ਵੱਡੀਆਂ ਕਾਰਪੋਰੇਸ਼ਨਾਂ ਟੈਕਸ ਦਾ ਆਪਣਾ ਬਣਦਾ ਹਿੱਸਾ ਅਦਾ ਕਰਨ,
 • ਮੈਡੀਕੇਅਰ ਦੇ ਹਿੱਸੇ ਵਜੋਂ ਦੰਦਾਂ ਅਤੇ ਮਾਨਸਿਕ ਸਿਹਤ ਦਾ ਮੁਫ਼ਤ ਇਲਾਜ,
 • ਘਰਾਂ ਨੂੰ ਹੋਰ ਪਹੁੰਚਯੋਗ ਬਨਾਉਣਾ ਅਤੇ
 • ਕੋਲੇ, ਤੇਲ ਅਤੇ ਗੈਸ ਨੂੰ ਹੌਲੀ-ਹੌਲੀ ਖਤਮ ਕਰਨਾ, ਅਤੇ ਇਸਨੂੰ ਨਵਿਆਉਣਯੋਗ ਊਰਜਾ ਨਾਲ ਬਦਲਣਾ।

ਗ੍ਰੀਨਜ਼ ਨਸਲਵਾਦ ਨਾਲ ਨਜਿੱਠਣਗੇ। ਅਸੀਂ ਰਾਸ਼ਟਰ ਦੇ ਪਹਿਲੇ ਲੋਕਾਂ ਨਾਲ ਸੰਧੀ ਪਾਸ ਕਰਾਂਗੇ। ਅਤੇ, ਅਸੀਂ ਯਕੀਨੀ ਬਣਾਵਾਂਗੇ ਕਿ ਹਰ ਕਿਸੇ ਦੇ ਬਰਾਬਰ ਅਧਿਕਾਰ ਹਨ।

ਸਾਡੇ ਨਾਲ ਜੁੜੋ, ਤਾਂ ਜੋ ਹਰ ਕਿਸੇ ਦਾ ਭਵਿੱਖ ਬਿਹਤਰ ਹੋ ਸਕੇ।

ਸਾਰਿਆਂ ਦੇ ਨਿਰਪੱਖ, ਸੁਰੱਖਿਅਤ ਅਤੇ ਪਹੁੰਚਯੋਗ ਭਵਿੱਖ ਲਈ ਗ੍ਰੀਨਸ ਦੀ ਯੋਜਨਾ:

 1. ਰਾਸ਼ਟਰ ਦੇ ਪਹਿਲੇ ਲੋਕਾਂ ਨਾਲ ਸੰਧੀ
 2. ਕੋਲੇ ਅਤੇ ਗੈਸ ਨੂੰ ਖਤਮ ਕਰਕੇ ਜਲਵਾਯੂ ਸੰਕਟ ਨਾਲ ਲੜਨਾ
 3. ਕਿਫਾਇਤੀ, ਟਿਕਾਊ ਅਤੇ ਪਹੁੰਚਯੋਗ ਘਰ ਬਨਾਉਣਾ ਅਤੇ ਕਿਰਾਏਦਾਰਾਂ ਨੂੰ ਅਸਲ ਅਧਿਕਾਰ ਦੇਣੇ
 4. ਮੈਡੀਕੇਅਰ ਵਿੱਚ ਦੰਦਾਂ ਅਤੇ ਮਾਨਸਿਕ ਸਿਹਤ ਸੰਭਾਲ ਨੂੰ ਸ਼ਾਮਲ ਕਰਨਾ
 5. ਸਾਰਿਆਂ ਲਈ ਨੌਕਰੀਆਂ ਅਤੇ ਨੌਕਰੀ ਲੱਭਣ ਵਾਲਿਆਂ (ਜੌਬਸੀਕਰ) ਦੀ ਰਕਮ ਨੂੰ 88 ਡਾਲਰ ਪ੍ਰਤੀ ਦਿਨ ਤੱਕ ਵਧਾਉਣਾ
 6. ਮੁਫ਼ਤ ਚਾਈਲਡ ਕੇਅਰ ਅਤੇ ਮੁੱਢਲੇ ਬਚਪਨ ਦੀ ਸਿੱਖਿਆ ਤੱਕ ਪਹੁੰਚ
 7. ਸਾਰਿਆਂ ਲਈ ਮੁਫ਼ਤ ਸਕੂਲ, ਯੂਨੀਵਰਸਿਟੀ ਅਤੇ ਟੈਫ (TAFE)
 8. ਕੁਦਰਤ ਦੀ ਦੇਖਭਾਲ ਕਰਨਾ
 9. ਸਾਰਿਆਂ ਲਈ ਸਮਾਨਤਾ ਅਤੇ ਨਸਲਵਾਦ, ਪਰੇਸ਼ਾਨੀ, ਹਿੰਸਾ ਅਤੇ ਵਿਤਕਰੇ ਤੋਂ ਆਜ਼ਾਦੀ
 10. ਦੇਖਭਾਲ ਕਰਨ ਵਾਲਾ ਸਮਾਜ ਜੋ ਬਜ਼ੁਰਗਾਂ ਦੀ ਸੰਭਾਲ ਵਿੱਚ ਸਹੀ ਢੰਗ ਨਾਲ ਨਿਵੇਸ਼ ਕਰਦਾ ਹੈ
 11. ਸਾਡੀ ਰਾਸ਼ਟਰੀ ਅਪਾਹਜਤਾ ਬੀਮਾ ਯੋਜਨਾ ਨੂੰ ਠੀਕ ਕਰਨਾ ਅਤੇ ਪੂਰੀ ਤਰ੍ਹਾਂ ਸਰੋਤ ਦੇਣੇ
 12. ਨਵਿਆਉਣਯੋਗ ਸਾਧਨਾਂ ਤੋਂ ਲੈ ਕੇ ਹਾਈ-ਸਪੀਡ ਰੇਲ ਤੱਕ ਟਿਕਾਊ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ
 13. ਭਵਿੱਖ ਦੇ ਸਾਫ਼ ਅਤੇ ਹਰੇ ਉਦਯੋਗਾਂ (ਵਾਤਾਵਰਣ ਨੂੰ ਘੱਟ ਨੁਕਸਾਨ ਕਾਰਨ ਵਾਲੇ) ਵਿੱਚ ਨਿਰਮਾਣ ਨੂੰ ਮੁੜ ਸੁਰਜੀਤ ਕਰਨਾ
 14. ਵਿਦੇਸ਼ੀ ਸਹਾਇਤਾ ਅਤੇ ਸ਼ਰਨਾਰਥੀਆਂ ਲਈ ਸੁਰੱਖਿਆ ਵਿੱਚ ਵਾਧਾ
 15. ਅਰਬਪਤੀਆਂ ਅਤੇ ਵੱਡੀਆਂ ਕਾਰਪੋਰੇਸ਼ਨਾਂ ਨੂੰ ਟੈਕਸ ਦਾ ਆਪਣਾ ਬਣਦਾ ਹਿੱਸਾ ਅਦਾ ਕਰਨ ਨੂੰ ਕਹਿਣਾ
ਦੁਆਰਾ ਅਧਿਕਾਰਤ Matthew Roberts and Willisa Osburn, The Greens, 2/18 Lonsdale Street, Braddon ACT 2612.